ਪੰਜਾਬੀ ਨੋਜਵਾਨ!
![]() |
Image source: www.dreamstime.com |
ਅੰਗ੍ਰੇਜ਼ ਬਣੀ ਫਿਰਦੇ ਨੇ ਪੰਜਾਬੀ ਨੂੰ ਵਿਸਾਰਦੇ,
ਕੀ-ਕੀ ਰਿਵਾਜ਼ ਨੇ ਇਨ੍ਹਾ ਦੇ ਪੇਹਰਾਵੇ ਦੇ,
ਗਿਣ-ਗਿਣ ਥੱਕ ਗਏ ਲੋਕ ਪਏ ਵਿਚਾਰਦੇ!
ਇਨ੍ਹਾ ਦੀ ਦੇਹ ਵਿਚ ਰੂਹ ਹੈ ਪੰਜਾਬ ਦੀ,
ਦਿਲ ਹੈ ਸੋਨੇ ਦਾ, ਪਰ ਭੁਖ ਹੈ ਸ਼ਰਾਬ ਦੀ,
ਕਹਿਣ ਨੂੰ ਤਾ ਇਹ ਨੇ ਮਹਿਕ ਗੁਲਾਬ ਦੀ,
ਪਰ ਇਹ ਨਹੀ ਜਾਣਦੇ ਇਹਨਾ ਨੂੰ ਮਿੱਟੀ ਵਾਜਾਂ ਮਾਰਦੀ!
ਜੋ ਮਾਪਿਆ ਦੀ ਛਾਂ ਹੇਠ ਜੀਵਨ ਸੀ ਗੁਜ਼ਾਰਦੇ,
ਹੁਣ ਪਰਦੇਸਾਂ ਵਿਚ ਪਏ ਨੇ ਝੱਲ ਖਿਲਾਰਦੇ,
ਜਿਨ੍ਹਾ ਹਥਾਂ ਨੇ ਹੋਣਾ ਸੀ ਪੰਜਾਬ ਦਾ ਭਵਿਖ ਸੁਆਰਦੇ,
ਛੱਲੇ-ਮੁੰਦੀਆਂ ਪਾ ਕੇ ਉਹ ਫਿਰਦੇ ਵਿਚ ਬਾਜ਼ਾਰ ਦੇ!
ਜਿਹੜੇ ਮਾਂ-ਬੋਲੀ ਨੂੰ ਭੁਲਾ ਬੈਠੇ,
ਕੀ ਓਹੀ ਨੋਜਵਾਨ ਪੰਜਾਬ ਦੇ ਭਵਿਖ ਨੇ?
ਓਹ ਜੋ ਕੁਛ ਕਰਦੇ ਨੇ ਕੀ ਓਹੀ ਮਾਪਿਆ ਦੀ ਸਿਖ ਹੈ?
ਓਹ ਮਹਿਸੂਸ ਤਾਂ ਕਰਦੇ ਹੋਣਗੇ, ਜਾਂ ਇਹ ਵੀ ਮੇਰੀ ਹੀ ਮਿਥ ਹੈ!
ਜਵਾਨੀ ਇਕ ਅਜਿਹੀ ਉਮਰ ਹੈ,
ਜਿਸ ਤੇ ਪੂਰੀ ਜ਼ਿੰਦਗੀ ਨਿਰਭਰ ਹੈ,
ਜੋ ਇਸ ਪੜਾਵ ਤੇ ਠੋਕਰ ਖਾਂਦਾ ਹੈ,
ਓਹ ਸਦਾ ਲਈ ਔਖਾ ਰਹਿ ਜਾਂਦਾ ਹੈ!
No comments:
Post a Comment